ਆਮ ਜਾਣਕਾਰੀ
ਜਿਲ੍ਹਾ ਸੰਗਰੂਰ ਰਿਆਸਤੀ ਸਟੇਟਾਂ ਦੀ ਵੰਡ ਹੋਣ ਉਪਰੰਤ ਮਿਤੀ 01/09/1949 ਨੂੰ ਹੋਂਦ ਵਿੱਚ ਆਇਆ। ਇਸ ਤੋ ਪਹਿਲਾ ਇਹ ਜੀਂਦ ਸਟੇਟ ਦੀ ਰਾਜਧਾਨੀ ਹੁੰਦਾ ਸੀ। ਰਾਜਾਂ ਦੇ ਪੁਨਰ ਗਠਨ ਹੋਣ ਤੋ ਬਾਅਦ ਮਿਤੀ 01/11/1966 ਨੂੰ ਸਬ^ਡਵੀਜਨ ਜੀਂਦ ਹਰਿਆਣਾ ਰਾਜ ਨੂੰ ਤਬਦੀਲ ਹੋ ਗਿਆ ਸੀ। ਪੰਜਾਬ ਸਰਕਾਰ ਵੱਲੋ ਜਿਲ੍ਹਾ ਸੰਗਰੂਰ ਨੂੰ ਪੁਲਿਸ ਪ੍ਰਸਾਸਨ ਤੌਰ ਪਰ ਤਿੰਨ ਜਿਿਲਆਂ ਵਿੱਚ ਵੰਡ ਕੇ ਮਿਤੀ 16/12/91 ਨੂੰ ਪੁਲਿਸ ਜਿਲਾ ਬਰਨਾਲਾ ਜਿਸ ਵਿੱਚ ਥਾਣਾ ਬਰਨਾਲਾ,ਥਾਣਾ ਧਨੋਲਾ,ਥਾਣਾ ਸਹਿਣਾ,ਥਾਣਾ ਭਦੋੜ੍ਹ,ਥਾਣਾ ਮਹਿਲਕਲਾਂ ਅਤੇ ਥਾਣਾ ਤਪਾ ਸ਼ਾਮਲ ਕੀਤੇ ਗਏ ਸਨ ਅਤੇ ਮਿਤੀ 07/06/2021 ਨੂੰ ਜਿਲ੍ਹਾ ਮਾਲੇਰਕੋਟਲਾ ਹੋਂਦ ਵਿੱਚ ਆਉਣ ਕਾਰਨ ਇਸ ਵਿੱਚ ਥਾਣਾ ਸਿਟੀ ਅਹਿਮਦਗੜ੍ਹ, ਥਾਣਾ ਸਦਰ ਅਹਿਮਦਗੜ੍ਹ, ਥਾਣਾ ਅਮਰਗੜ੍ਹ, ਥਾਣਾ ਸਿਟੀ-1 ਮਾਲੇਰਕੋਟਲਾ, ਥਾਣਾ ਸਿਟੀ-2 ਮਾਲੇਰਕੋਟਲਾ ਅਤੇ ਥਾਣਾ ਸੰਦੋੜ ਸਾਮਲ ਕੀਤੇ ਗਏ ਸਨ।
ਏਰੀਆ ਅਤੇ ਬਾਂਉਡਰੀ:
ਜਿਲ੍ਹਾ ਸੰਗਰੂਰ ਦਾ ਕੁੱਲ ਏਰੀਆ ਲਗਭਗ 2921 ਵਰਗ ਕਿਲੋਮੀਟਰ ਹੈ। ਇਸ ਜਿਲਾ ਦੀਆਂ ਹੱਦਾਂ ਜਿਲ੍ਹਾ ਪਟਿਆਲਾ,ਬਰਨਾਲਾ,ਮਾਲੇਰਕੋਟਲਾ, ਹਰਿਆਣਾ ਸਟੇਟ ਦੇ ਜਿਲ੍ਹਾ ਹਿਸਾਰ ਅਤੇ ਜੀਂਦ ਨਾਲ ਲੱਗਦੀਆਂ ਹਨ। ਅਬਾਦੀ: ਜਿਲ੍ਹਾ ਸੰਗਰੂਰ ਦੀ ਅਬਾਦੀ ਲੱਗਭੱਗ 12,25,415 ਹੈ, ਜਿੰਨਾਂ ਵਿੱਚ 6,51,307 ਮਰਦ ਅਤੇ 5,74,108 ਔਰਤਾਂ ਹਨ।
ਪਿੰਡ/ਸ਼ਹਿਰ ਅਤੇ ਕਸਬੇ:
ਜਿਲ੍ਹਾ ਸੰਗਰੂਰ ਵਿੱਚ 410 ਪਿੰਡ, 3 ਸਿਟੀਆਂ, 8 ਟਾਊਨ, 6 ਮਿਉਸਪਲ ਕਮੇਟੀਆਂ ਅਤੇ 4 ਨਗਰ ਕੌਸਲ ਹਨ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-